ਪੰਜਾਬ ਵਿਚ ਵੱਗ ਰਹੇ ਨਸ਼ਿਆ ਦੇ ਛੇਵੇਂ ਦਰਿਆ ਵੱਲੋਂ ਮਚਾਈ ਜਾ ਰਹੀ ਹੜਾਂ ਵਰਗੀ ਤਬਾਹੀ ਨੂੰ ਰੋਕਣ ਲਈ ਪੰਜਾਬੀ ਲੇਖਕਾਂ ਵੱਲੋਂ ਫਿਕਰਮੰਦੀ ਦਾ ਇਜ਼ਹਾਰ ਕਰਨ ਲਈ ਵੱਡੇ ਪੱਧਰ ‘ਤੇ ਸਾਹਿਤ ਦੀ ਰਚਨਾ ਕੀਤੀ ਗਈ ਹੈ। ਸਮਾਜਿਕ ਤੌਰ ਤੇ ਜਾਗਰੂਕ ਹਰ ਚਿੰਤਨਸ਼ੀਲ ਹਰ ਲੇਖਕ ਨੇ ਆਪਣੀ ਸੂਝ ਦੀ ਸਮਰੱਥਾ ਅਨੁਸਾਰ ਇਸ ਦਰਿਆਂ ਦੇ ਵਹਿਣ ਨੂੰ ਰੋਕਣ ਲਈ ਆਪੋ ਆਪਣਾ ਰਚਨਾਤਮਕ ਯੋਗਦਾਨ ਜ਼ਰੂਰ ਪਾਇਆ ਹੈ। ਇਸ ਸਦੰਰਭ ਵਿਚ ਲਿਖਿਆ ਹਰਜੀਤ ਕੌਰ ਦਾ ਨਵਾਂ ਨਾਵਲ ‘ਘੱਗਰ ਕੰਢੇ ਦੇ ਕਜ਼ਾਕ’ ਵਿਸ਼ੇਸ਼ ਤੌਰ ਤੇ ਪਾਂਠਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ । ਜਦੋਂ ਨਾਵਲ ਪਾਠਕਾਂ ਨੂੰ ਇਸ ਸਿੱਟੇ ਤੱਕ ਲੈ ਕੇ ਜਾਂਦਾ ਹੈ ਕਿ ਕਿ ਨਸ਼ੀਲੇ ਦਰਿਆ ਦੇ ਜ਼ਹਿਰੀਲੇ ਪਾਣੀ ਨੇ ਪੰਜਾਬ ਦੇ ਨੌਜਵਾਨਾਂ ਅੰਦਰਲੀ ਰਵਾਇਤੀ ਅਣਖ ਇੱਜ਼ਤ ਤੇ ਸਵੈਮਾਣ ਨੂੰ ਇੱਥੋ ਤੱਕ ਮਾਰ ਦਿੱਤਾ ਹੈ ਕਿ ਉਹ ਇਹ ਵੀ ਭੁੱਲ ਗਏ ਨੇ ਕਿ ਉਨ੍ਹਾਂ ਦਾ ਆਪਣੀ ਮਾਂ ਤੇ ਭੈਣ ਨਾਲ ਕੀ ਰਿਸ਼ਤਾ ਹੈ, ਤਾਂ ਮਨ ਪੂਰੀ ਤਰ੍ਹਾਂ ਬੇਚੈਨ ਤੇ ਵਿਆਕੁਲ ਜੋ ਜਾਂਦਾ ਹੈ। ਨਾਵਲ ਚਿਤਾਵਨੀ ਦਿੰਦਾ ਹੈ ਕਿ ਚਿੱਟੇ ਦੇ ਸ਼ਿਕਾਰ ਲੋਕਾਂ ਦੀ ਮਾਨਸਿਕਤਾਂ ਵਿਚ ਆਇਆ ਨਿਘਾਰ ਇਸ ਹੱਦ ਤੇ ਪਹੁੰਚ ਗਿਆ ਹੈ ਕਿ ਉਹ ਘਰ ਦੀਆਂ ਘਰ ਦੀਆਂ ਵਸਤੂਆਂ ਵੇਚਣ ਤੋਂ ਲੈ ਕੇ ਆਪਣੀ ਮਾਂ ਦੇ ਜਿਸਮ ਦੀ ਦਲਾਲੀ ਕਰਨ ਤੱਕ ਜਾ ਪਹੁੰਚੇ ਹਨ। ਕਿਸੇ ਆਕਦਮਿਕ ਲੋੜ ਲਰੀ ਇਸ ਨਾਵਲ ਦਾ ਪਾਠ ਦੁਬਾਰਾ ਕੀਤੈ ਤਾਂ ਮਨ ਹੋਰ ਵੀ ਅਸ਼ਾਂਤ ਹੋਇਆ ਹੈ ਤੇ ਪਾਠਕੀ ਮਨਾਂ ਆਂਸ਼ਤੀ ਪੈਦਾ ਕੀਤੇ ਬਿੰਨਾ ਮੰਤਵੀ ਸਿੱਟੇ ਹਾਸਲ ਨਹੀ ਕੀਤੇ ਜਾ ਸਕਦੇ....