ਚੇਤਨ ਭਗਤ 13 ਸਫਲ ਪੁਸਤਕਾਂ ਦੇ ਲੇਖਕ ਹਨ। ਇਨ੍ਹਾਂ ਵਿੱਚ ਦਸ ਨਾਵਲ ਸ਼ਾਮਿਲ ਹਨ-ਫਾਈਵ ਪੁਆਇੰਟ ਸਮਵਨ, ਵਨ ਨਾਇਟ ਦੀ ਕੋਲ ਸੈਂਟਰ, ਦਾ 3 ਮਿਸਟੇਕਸ ਆਫ ਮਾਈ ਲਾਈਫ, 2 ਸਟੇਟਸ, ਰਿਵੋਲੂਸ਼ਨ 2020, ਹਾਫ ਗਰਲਫ੍ਰੇਂਡ, ਵਨ ਇੰਡੀਅਨ ਗਰਲ, ਦਾ ਗਰਲ ਇਨ ਰੂਮ 105, ਵਨ ਅਰੇਂਜਡ ਮਾਰਡਰ, 400 ਡੇਜ਼-ਅਤੇ ਤਿੰਨ ਗੈਰ-ਕਾਲਪਨਿਕ ਟਾਈਟਲ-ਵੱਟ ਯੰਗ ਇੰਡੀਆ ਵਾਂਟਸ, ਮੇਕਿੰਗ ਇੰਡੀਆ ਔਸਮ, ਅਤੇ ਇੰਡੀਆ ਪਾਜ਼ੀਟਿਵ ਚੇਤਨ ਦੀਆਂ ਪੁਸਤਕਾਂ ਜਾਰੀ ਹੋਣ ਤੋਂ ਬਾਅਦ ਹੀ ਉਹਨਾਂ ਦੀ ਬਹੁਤ ਵਿੱਕਰੀ ਹੋਈ ਹੈ। ਬਹੁਤ ਸਾਰੇ ਨਾਵਲਾਂ ਨੂੰ ਸਫਲ ਬੌਲੀਵੁੱਡ ਫਿਲਮਾਂ ਵਿੱਚ ਅਨੁਵਾਦਿਤ ਕੀਤਾ ਗਿਆ ਹੈ, ਜਿਵੇਂ 3 ਇਡੀਅਟਸ, 2 ਸਟੇਟਸ, ਅਤੇ ਕਾਏ ਪੋ ਚੇ!
ਨਿਊ ਯਾਰਕ ਟਾਈਮਜ਼ ਨੇ ਉਨ੍ਹਾਂ ਨੂੰ “ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿੱਕਰੀ ਵਾਲੇ ਅੰਗਰੇਜ਼ੀ ਭਾਸ਼ਾ ਦੇ ਨਾਵਲਕਾਰ" ਦਾ ਨਾਮ ਦਿੱਤਾ।
“11 ਰੂਲਜ਼ ਫਾਰ ਲਾਈਫ਼” ਇਹ ਇੱਕ ਅਜਿਹੀ ਬੇ ਰੋਕ- ਟੋਕ ਵਾਲੀ ਕਿਤਾਬ ਹੈ ਜੋ ਤੁਹਾਡੀ ਜਿੰਦਗੀ ਨੂੰ ਬਦਲ ਦੇਵੇਗੀ। ਇਹ ਚੇਤਨ ਦੀ ਸਭ ਤੋਂ ਨਿੱਜੀ ਕਿਤਾਬ ਹੈ। ਉਹ ਇਸ ਵਿੱਚ ਆਪਣੀਆਂ ਅਸਫ਼ਲਤਾਵਾਂ ਅਤੇ ਕਾਮਯਾਬੀਆਂ, ਵੱਖ -ਵੱਖ ਖੇਤਰਾਂ ਵਿੱਚ ਉੱਚ ਪਦਵੀ ਵਾਲੇ ਵਿਅਕਤੀਆਂ ਨਾਲ ਹੋਈਆਂ ਗੱਲਾਂ-ਬਾਤਾਂ ਅਤੇ ਦੋ ਦਹਾਕੇ ਤੋਂ ਇੱਕ ਪ੍ਰਸਿੱਧ ਸਵੈ-ਵਿਕਾਸ (ਮੋਟੀਵੇਸ਼ਨਲ) ਸਪੀਕਰ ਵਜੋਂ ਆਪਣੇ ਤਜਰਬੇ ਨੂੰ ਸ਼ਾਮਿਲ ਕਰਦਾ ਹੈ।