" 70% ਪ੍ਰੇਮ ਕਥਾ "
ਇਹ ਨਾਵਲ ਪੈੱਨ ਦੀ ਸਿਆਹੀ ਨਾਲ ਨਹੀਂ ਮੈਂ ਆਪਣੇ ਖੂਨ ਨਾਲ ਲਿਖਿਆ ਹੈ। ਇਸ ਦੇ ਹਰ ਪੰਨੇ 'ਤੇ ਡਿੱਗੇ ਹੰਝੂ ਨੂੰ ਮੈਂ ਅੱਖਰ ਗਿੱਲੇ ਹੋਣ ਤੋਂ ਪਹਿਲਾਂ ਪੂੰਝਿਆ ਹੈ। " ਇੱਥੋਂ ਰੇਗਿਸਤਾਨ ਦਿਸਦਾ ਹੈ " ਤੋਂ ਬਾਅਦ ਇਹ ਮੇਰਾ ਦੂਜਾ ਨਾਵਲ ਹੈ। ਇਸ ਦੀ ਇਕ ਇਕ ਸਤਰ ਮੇਰੀ ਸਵੈ-ਜੀਵਨੀ ਦੇ ਦੋ ਪੰਨਿਆਂ ਉੱਪਰ ਲਿਖੀ ਗਈ ਹੈ। ਪਹਿਲਾ ਪੰਨਾ ਮੇਰੀ ਮਾਂ ਦੂਜਾ ਪੰਨਾ ਮੇਰਾ ਬਾਜੀ ਹੈ। ਮੈਂ ਦੋਵਾਂ ਦੇ ਵਿਚਕਾਰ ਹਾਂ। ਵਾਤਸਲ ਭਾਵ ਵਿੱਚ ਡੁੱਬੀ ਇਹ ਕਿਰਤ ਰਿਸ਼ਤਿਆਂ ਦੀ ਜੀਵਨ-ਝਾਕੀ ਦੇ ਸਮਾਨਅੰਤਰ " ਪੰਜਾਬੀਆਂ ਦੇ ਮੌਤ ਦਰਸ਼ਨ " ਦਾ ਜਾਦੂਮਈ ਯਥਾਰਥ ਸਿਰਜਦੀ ਹੈ। ਦਹਾਕਿਆਂ ਪਹਿਲਾਂ ਮਾਲੇਰਕੋਟਲਾ ਸ਼ਹਿਰ ਵਿੱਚ ਜਿੱਥੇ ਬੱਬਲ ਦਾ ਕਿਤਾਬਾਂ ਵਾਲਾ ਖੋਖਾ ਹੁੰਦਾ ਸੀ। ਜਿੱਥੋਂ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਮੈਂ ਵੇਦ ਪ੍ਰਕਾਸ਼ ਸ਼ਰਮਾਂ ਦੇ ਹਿੰਦੀ ਜਾਸੂਸੀ ਨਾਵਲ ਖਰੀਦ ਕੇ ਪੜ੍ਹਨੇ ਸ਼ੁਰੂ ਕੀਤੇ ਸਨ। ਇਹ ਨਾਵਲ ਉਸ ਸ਼ਹਿਰ ਤੋਂ " ਦ ਬੁੱਕ ਹਾਈਵੇਅ ਮਾਲੇਰਕੋਟਲਾ " ਨੇ ਛਾਪਿਆ ਹੈ...!
-ਜਸਵੀਰ ਸਿੰਘ ਰਾਣਾ