ਮਮਤਾ ਰਾਜਪੂਤ ਨੇ ਆਪਣੇ ਕਹਾਣੀ ਸੰਗ੍ਰਹਿ ਅਤੇ ਨਾਵਲਾਂ ਰਾਹੀਂ ਆਨਲਾਇਨ ਮੰਚ ਤੇ ਪ੍ਰਸਿੱਧੀ ਅਤੇ ਪਿਆਰ ਹਾਸਿਲ ਕੀਤਾ ਤੇ ਹੁਣ ਮਮਤਾ ਨੇ ਆਪਣੇ ਨਾਵਲ ‘ਹਵਨਕੁੰਡ' ਨੂੰ ਕਿਤਾਬੀ ਰੂਪ ਦੇਣ ਲਈ ਆਫਲਾਇਨ ਖੇਤਰ ਵਿੱਚ ਪੈਰ ਰੱਖਿਆ ਹੈ। ਇਸ ਨਾਵਲ ਵਿੱਚ ਲੇਖਿਕਾ ਨੇ ਔਰਤ ਦੀ ਜ਼ਿੰਦਗੀ ਵਿਚਲੇ ਸੰਘਰਸ਼ ਨੂੰ ਚਿੱਤਰਿਆ ਹੈ। ਔਰਤ ਹਮੇਸ਼ਾ ਹੀ ਪਰਿਵਾਰਕ ਬੰਧਨਾਂ ਵਿੱਚ ਬੰਨੀ ਰਹਿੰਦੀ ਹੈ। ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਉਣ ਵਾਲੀਆਂ ਕਠਿਨਾਈਆਂ ਅਤੇ ਸੰਘਰਸ਼ ਦਾ ਸਾਹਮਣਾ ਇੱਕ ਔਰਤ ਕਿਵੇਂ ਕਰਦੀ ਹੈ। ਸਭ ਇਸ ਨਾਵਲ ਵਿੱਚ ਮੌਜੂਦ ਹੈ। ਔਰਤ ਦੇ ਜੀਵਨ ਅਤੇ ਮਨ ਅੰਦਰ ਝਾਤ ਮਾਰਨੀ ਬਹੁਤ ਹੀ ਕਠਿਨ ਹੈ ਪਰ ਲੇਖਿਕਾ ਔਰਤ ਹੋਣ ਦੇ ਨਾਤੇ ਨਾਵਲ ਵਿਚਲੀ ਪਾਤਰ ਦੇ ਅੰਤਰ-ਝਾਤ ਮਾਰਨ ਵਿੱਚ ਸਫ਼ਲ ਹੁੰਦੀ ਹੈ ਅਤੇ ਉਸ ਦੇ ਜਜ਼ਬਾਤਾਂ ਨੂੰ ਆਪਣੀ ਕਲਮ ਰਾਹੀਂ ਪਾਠਕਾਂ ਅੱਗੇ ਉਸ ਔਰਤ ਦੇ ਮਨ ਨੂੰ ਸਮਝਣ ਦਾ ਮੌਕਾ ਦਿੰਦੀ ਹੈ।
-ਪ੍ਰਕਾਸ਼ਕ