" ਮੌਲਾਨਾ ਰੂਮੀ " ਦੁਨੀਆਂ ਦੇ ਮਹਾਨ ਚਿੰਤਕ ਰੂਮੀ ਦੀਆਂ ਹਿਕਾਇਤਾਂ ਦਾ ਗਲਪੀ ਬਿਰਤਾਂਤ ਹੈ। ਇਸ ਨੂੰ ਪੰਜਾਬੀ ਵਿੱਚ ਡਾ ਸਾਲਿਕ ਜਮੀਲ ਬਰਾੜ ਅਤੇ ਡਾ ਮੁਹੰਮਦ ਅਸ਼ਰਫ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ਼ ਅਨੁਵਾਦ ਕੀਤਾ ਹੈ। ਇਸ ਗਲਪੀ ਪੁਸਤਕ ਦਾ ਪਾਠ ਕਰਦਿਆਂ ਛੋਟੀਆਂ ਛੋਟੀਆਂ ਕਹਾਣੀਆਂ ਪੜ੍ਹਨ ਦਾ ਅਹਿਸਾਸ ਹੁੰਦਾ ਹੈ। ਇਸ ਕਿਤਾਬ ਦੀ ਸਭ ਤੋਂ ਵੱਡੀ ਖੂਬਸੂਰਤੀ ਇਸ ਗੱਲ ਨੂੰ ਸਿਖਾਉਣ ਵਿੱਚ ਹੈ ਕਿ ਸਿੱਖਿਆ ਦੇਣ ਲਈ ਸੌਖੀ ਕਥਾ ਵਿਧੀ ਰਾਹੀਂ ਕਹਾਣੀ ਕਿੰਝ ਕਹੀਂਦੀ ਹੈ।