ਜਦੋਂ ਇੰਦਰਾ ਗਾਂਧੀ ਦਸ ਸਾਲਾਂ ਦੀ ਇੱਕ ਛੋਟੀ ਬੱਚੀ ਸੀ ਤਾਂ ਉਹ ਗਰਮੀ ਦੇ ਦਿਨਾਂ ਦੌਰਾਨ ਮੰਸੂਰੀ ਵਿੱਚ ਸੀ, ਜਦ ਕਿ ਉਸਦੇ ਪਿਤਾ ਜੀ ਜਵਾਹਰ ਲਾਲ ਨਹਿਰੂ ਆਪਣੇ ਰੁਝੇਵਿਆਂ ਕਾਰਨ ਇਲਾਹਾਬਾਦ ਵਿੱਚ ਸਨ। ਗਰਮੀ ਦੀ ਰੁੱਤ ਦੇ ਦੌਰਾਨ ਨਹਿਰੂ ਨੇ ਇੰਦਰਾ ਗਾਂਧੀ ਨੂੰ ਚਿੱਠੀਆਂ ਦੀ ਇੱਕ ਲੜੀ ਲਿਖੀ ਜਿੰਨਾ ਵਿੱਚ ਓਹਨਾਂ ਨੇ ਦੱਸਿਆ ਧਰਤੀ ਕਦੋਂ ਬਣੀ, ਮਨੁੱਖ ਅਤੇ ਜਾਨਵਰਾਂ ਦੀ ਜ਼ਿੰਦਗੀ ਕਦੋਂ ਸ਼ੁਰੂ ਹੋਈ ਅਤੇ ਸਾਰੇ ਸੰਸਾਰ ਦੀਆਂ ਸੱਭਿਅਤਾਵਾਂ ਅਤੇ ਸਮਾਜ ਕਿਵੇਂ ਹੋਂਦ ਵਿੱਚ ਆਏ।
1928 ਵਿੱਚ ਲਿਖੀਆਂ ਗਈਆਂ ਇਹ ਚਿੱਠੀਆਂ ਅੱਜ ਵੀ ਉਹਨੀਆ ਹੀ ਤਾਜ਼ੀਆਂ ਅਤੇ ਊਰਜ਼ਾ ਭਰਪੂਰ ਹਨ। ਜੋ ਨਹਿਰੂ ਦੇ ਲੋਕਾਂ ਅਤੇ ਕੁਦਰਤ ਪ੍ਰਤੀ ਪਿਆਰ ਬਾਰੇ ਬਿਆਨਦੀਆਂ ਹਨ। ਇਹ ਚਿੱਠੀਆਂ ਦੀਆਂ ਕਹਾਣੀਆਂ ਕਿਸੇ ਵੀ ਨਾਵਲ ਅਤੇ ਕਹਾਣੀ ਨਾਲੋਂ ਬਹੁਤ ਦਿਲਚਸਪ ਹਨ।