ਇਸ ਕਿਤਾਬ ਵਿੱਚ ਦਰਜ ਨਬੀਆਂ ਦੇ ਜੀਵਨ ਸਬੰਧੀ ਜਿਹੜੀਆਂ ਘਟਨਾਵਾਂ ਕੁਰਆਨ ਸ਼ਰੀਫ਼ ਵਿੱਚ ਨਹੀਂ ਆਈਆਂ ਉਹ ਯਹੂਦੀਆਂ ਅਤੇ ਈਸਾਈਆਂ ਵਿੱਚ ਪ੍ਰਚੱਲਤ ਰਵਾਇਤਾਂ ਤੋਂ ਲਈਆਂ ਗਈਆਂ ਹਨ।ਇਨ੍ਹਾਂ ਰਵਾਇਤਾਂ ਵਿੱਚ ਜਿਹੜੀਆਂ ਅਖਾਉਤੀ ਹਨ ਅਤੇ ਮੰਨਣਯੋਗ ਨਹੀਂ ਹਨ ਉਨ੍ਹਾਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਪਾਠਕ ਇਨ੍ਹਾਂ ਘਟਨਾਵਾਂ ਨੂੰ ਕੁਰਆਨ ਸ਼ਰੀਫ਼ ਵਿੱਚ ਆਈਆਂ ਘਟਨਾਵਾਂ ਨਾਲ ਹੀ ਨਾ ਜੋੜ ਲੈਣ।