ਤੁਹਾਡੀ ਜ਼ਿੰਦਗੀ, ਤੁਹਾਡਾ ਭਵਿੱਖ… ਤੇ ਇੱਥੋਂ ਤੱਕ ਕਿ ਤੁਹਾਡਾ ਸੋਚਣ ਦਾ ਢੰਗ ਵੀ, ਕੀ ਕੋਈ ਹੋਰ ਤੈਅ ਕਰ ਰਿਹਾ ਹੈ? ਜੰਗਾਂ, ਮਹਾਂਮਾਰੀਆਂ, ਆਰਥਿਕ ਮੰਦੀਆਂ—ਕੀ ਇਹ ਸਭ ਕੁਝ ਕੁਦਰਤੀ ਹੁੰਦਾ ਹੈ ਜਾਂ ਪਹਿਲਾਂ ਤੋਂ ਲਿਖੀ ਹੋਈ ਖੇਡ ਕੋਈ ਹੈ?
'ਨਿਊ ਵਰਲਡ ਆਰਡਰ’ ਤੁਹਾਨੂੰ ਲੈ ਜਾਵੇਗੀ ਉਸ ਪਰਦੇ ਦੇ ਪਿੱਛੇ, ਜਿੱਥੇ ਕੁਝ ਗਿਣਤੀ ਦੇ ਲੋਕ ਪੂਰੀ ਦੁਨੀਆ ਦੀ ਕਿਸਮਤ ਦੇ ਫ਼ੈਸਲੇ ਕਰਦੇ ਨੇ। ਇਹ ਕਿਤਾਬ ਖੋਲ੍ਹੇਗੀ ਉਹ ਦਸਤਾਵੇਜ਼, ਉਹਨਾਂ ਗੁਪਤ ਮੀਟਿੰਗਾਂ ਦੇ ਰਾਜ਼, ਜਿਨ੍ਹਾਂ ਨੂੰ ਲੁਕਾਉਣ ਲਈ ਕਈ ਸਰਕਾਰਾਂ ਤੇ ਤਾਕਤਵਰ ਸੰਸਥਾਵਾਂ ਨੇ ਬਿਲੀਅਨ ਡਾਲਰ ਖ਼ਰਚ ਕੀਤੇ ਹਨ। ਸੋ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਆਜ਼ਾਦ ਹੋ, ਤਾਂ ਇਹ ਕਿਤਾਬ ਤੁਹਾਡੇ ਉਸ ਵਿਸ਼ਵਾਸ ਨੂੰ ਜੜ੍ਹੋਂ ਹਿਲਾ ਦੇਵੇਗੀ। ਹੁਣ ਸਵਾਲ ਇਹ ਹੈ—ਕੀ ਤੁਸੀਂ ਸੱਚ ਜਾਣਨ ਦਾ ਹੌਂਸਲਾ ਰੱਖਦੇ ਹੋ?”